Create New Playlist

Add a cover pic of your own choice

(Optional)

Name

AI Cover Generator

4 credits

Not enough credits (0/4).

Logout

Are you sure you want to Logout?

Close

Nature's Blessings 2 by Harjit

SongGPT
Nature's Blessings 2 by Harjit - Spiritual,female vocals music cover art

Nature's Blessings 2

Spiritual,female vocals

0:003:46
Lyrics
Description
ਤੇਰੀਆਂ ਬਖਸ਼ਿਸ਼ਾਂ ,
ਲੱਖ ਸ਼ੁਕਰਾਨੇ ,
ਵਾਰੇ ਵਾਰੇ ਜਾਵਾਂ
ਵਾਹ ਮੇਰੇ ਸਤਿਗੁਰ!
ਵਾਹ ਤੇਰੀ ਕੁਦਰਤ ,
ਮੈ ਬਲਿਹਾਰੇ ਜਾਵਾਂ
ਪੱਤਿਆਂ ਨੂੰ ਸੰਗੀਤ ਸਿਖਾਵਣ ,
ਸ਼ੂਕਣ ਤੇਜ ਹਵਾਵਾਂ
ਰਾਤ ਹਨੇਰੀ ,
ਝੁਰਮਟ ਗਾਵਣ ,
ਜਗ-ਮਗ ਜੁਗਨੂ ,
ਰੌਸ਼ਨ ਰਾਵ੍ਹਾਂ ,
ਕਣ-ਕਣ ਦੇ ਵਿਚ
ਤੂੰ ਹੀ ਤੂੰ ਏਂ ,
ਤੇਰੇ ਦੀਦਾਰੇ ਪਾਵਾਂ
ਵਾਹ ਮੇਰੇ ਸਤਿਗੁਰ!
ਵਾਹ ਤੇਰੀ ਕੁਦਰਤ ,
ਮੈ ਬਲਿਹਾਰੇ ਜਾਵਾਂ
ਵੰਨ-ਸੁਵੰਨੇ ਰੰਗਾਂ-ਰੂਪਾਂ,
ਜੀਵਨ ਤਾਈਂ ਲੁਭਾਇਆ
ਗੋਦ ਧਰਤ ਦੀ ਏਦਾਂ ਜਾਪੇ ,
ਮਾਂ ਨੇ ਥਪ-ਥਪਾਇਆ
ਫੁਰਸਤ ਵਿਚ ਪਈ
ਝਾਤ ਚੁਫੇਰੇ
ਅੰਬਰ ਖਿਲਾਰੇ ਬਾਵ੍ਹਾਂ
ਵਾਹ ਮੇਰੇ ਸਤਿਗੁਰ!
ਵਾਹ ਤੇਰੀ ਕੁਦਰਤ ,
ਮੈ ਬਲਿਹਾਰੇ ਜਾਵਾਂ
ਇਕੋ ਜਿਹੀ ਨਾ ਸੂਰਤ ਲੱਭੇ ,
ਲੱਭਿਆ ਕੁੱਲ ਜਹਾਨ
ਵੱਖੋ -ਵੱਖਰੀ ਜਰੂਰਤ ਲੱਗੇ ,
ਅੰਦਰੋਂ ਬਣਤਰ ਇੱਕ ਸਮਾਨ
ਹਰ ਜੀਅ ਅੰਦਰ
ਮਹਿਮਾ ਤੇਰੀ
ਮਹਿਮਾ ਚਾਰੇ ਦਿਸ਼ਾਵਾਂ
ਵਾਹ ਮੇਰੇ ਸਤਿਗੁਰ!
ਵਾਹ ਤੇਰੀ ਕੁਦਰਤ ,
ਮੈ ਬਲਿਹਾਰੇ ਜਾਵਾਂ
ਸੂਰਜ ਚੰਦਰ ਲੱਖਾਂ ਤਾਰੇ,
ਚਲਦੇ ਰਜਾ ਵਿੱਚ ਤੇਰੀ
ਰੁੱਤਾਂ , ਮੌਸਮ , ਨ੍ਹੇਰੇ , ਸਵੇਰੇ ,
ਸੰਨਾਟਾ ਵੀ ਏ ਤੇਜ਼ ਹਨੇਰੀ
ਤੇਰੀ ਮਹਿਮਾ
ਬੋਲ ਹਰਜੀਤ ਦੇ
ਗੀਤ ਪਿਆਰੇ ਗਾਵਾਂ
ਵਾਹ ਮੇਰੇ ਸਤਿਗੁਰ!
ਵਾਹ ਤੇਰੀ ਕੁਦਰਤ ,
ਮੈ ਬਲਿਹਾਰੇ ਜਾਵਾਂ