Create New Playlist

Add a cover pic of your own choice

(Optional)

Name

AI Cover Generator

4 credits

Not enough credits (0/4).

Logout

Are you sure you want to Logout?

Close

Kudiyaan Chidiyaan 1 by Jaswinder

SongGPT
Kudiyaan Chidiyaan 1 by Jaswinder - Folk,female vocals music cover art

Kudiyaan Chidiyaan 1

Folk,female vocals

0:003:42
Lyrics
Description
ਕੁੜੀਆ ਚਿੜੀਆਂ ਐਸੀਆਂ ਉਡੀਆਂ
ਇੱਕ ਵਾਰੀ ਉਡੀਆਂ ਫਿਰ ਨਾਂ ਮੁੜੀਆਂ
ਨਾ ਪੈਣ ਕਦੀ ਸ਼ਿਕਾਰੀ ਉਡਦੀਆਂ ਹੋਈਆਂ ਚਿੜੀਆਂ ਨੂੰ
ਖੁਸ਼ੀਆਂ ਦੇ ਵਿੱਚ ਰੱਖੀਂ ਮਾਲਕਾ ਮੇਰੇ ਪਿੰਡ ਦੀਆਂ ਕੁੜੀਆਂ ਨੂੰ
ਹੱਸਦੀਆਂ ਵਸਦੀਆਂ ਰੱਖੀ ਮਾਲਕਾ ਸਾਡੇ ਪਿੰਡ ਦੀਆਂ ਕੁੜੀਆ ਨੂੰ
ਪਾਲ ਪੋਸ ਕੇ ਤੋਰਿਆ ਮਾਪਿਆਂ ਕਿਸੇ ਦਾ ਘਰ ਵਸਾਉਣ ਲਈ
ਦਿਲ ਵਿੱਚ ਮਚਲਦੇ ਰਹਿੰਦੇ ਚਾਅ ਪੇਕੇ ਪਿੰਡ ਫੇਰਾ ਪਾਉਣ ਲਈ
ਆਈਆਂ ਹੱਥ ਬੇਗਾਨੇ ਜਿੰਦਾਂ ਖਾ ਲੈਣ ਸਬਰ ਦੀਆਂ ਪੁੜੀਆਂ ਨੂੰ
ਖੁਸ਼ੀਆ ਦੇ ਵਿੱਚ ਰੱਖੀਂ ਮਾਲਕਾ ਮੇਰੇ ਪਿੰਡ ਦੀਆਂ ਕੁੜੀਆਂ ਨੂੰ
ਹੱਸਦੀਆਂ ਵਸਦੀਆਂ ਰੱਖੀਂ ਦਾਤਿਆ ਸਾਡੇ ਪਿੰਡ ਦੀਆਂ ਕੁੜੀਆ ਨੂੰ
ਕਈ ਤੋਰੀਆਂ ਚਾੜ੍ਹ ਜਹਾਜ਼ੀਂ ਜਿੰਦੇ ਤਕਦੀਰ ਦੇ ਖੋਹਲਣ ਲਈ
ਤਹਿਜੀਬ ਬਖਸ਼ੀਂ ਮਾਲਕਾ ਬੇਗਾਨੇ ਮੁਲਕ 'ਚ ਹੱਸਣ ਬੋਲਣ ਦੀ
ਦੌਲਤਾਂ ਸੌਹਰਤਾਂ ਨਾਲ ਲੱਦ ਦੇਈਂ ਪਿੰਡ ਵੱਲੋਂ ਮੁੜੀਆਂ ਨੂੰ
ਖੁਸ਼ੀਆਂ ਦੇ ਵਿੱਚ ਰੱਖੀਂ ਮਾਲਕਾ ਮੇਰੇ ਪਿੰਡ ਦੀਆਂ ਕੁੜੀਆਂ ਨੂੰ
ਹੱਸਦੀਆਂ ਵਸਦੀਆਂ ਰੱਖੀ ਦਾਤਿਆ ਸਾਡੇ ਪਿੰਡ ਦੀਆਂ ਕੁੜੀਆ ਨੂੰ
ਤਾਈਆਂ ਚਾਚੀਆਂ ਮਾਪਿਆਂ ਵਾਲਾ ਸੌਹਰੇ ਘਰ ਪਿਆਰ ਮਿਲੇ
ਜਸਵਿੰਦਰਾ ਅਰਸ਼ ਦੀਆਂ ਪਰੀਆਂ ਨੂੰ ਮਾਹੀ ਤੋਂ ਸਤਿਕਾਰ ਮਿਲੇ
ਮੇਰੀ ਇਹੋ ਦੁਆ ਪਿੰਡ ਮੱਟਰਾਂ ਤ੍ਰਿਜੰਣੀ ਜੁੜੀਆਂ ਨੂੰ
ਖੁਸ਼ੀਆ ਦੇ ਵਿੱਚ ਰੱਖੀਂ ਮਾਲਕਾ ਮੇਰੇ ਪਿੰਡ ਦੀਆਂ ਕੁੜੀਆਂ ਨੂੰ
ਹੱਸਦੀਆਂ ਵਸਦੀਆਂ ਰੱਖੀ ਦਾਤਿਆ ਸਾਡੇ ਪਿੰਡ ਦੀਆਂ ਕੁੜੀਆ ਨੂੰ